ਜ਼ਿਲ੍ਹਾ ਆਯੁਰਵੈਦਿਕ ਅਤੇ ਯੁਨਾਨੀ ਅਫਸਰ ਦੇ ਦਿਸ਼ਾ-ਨਿਰਦੇਸ਼ ਹੇਠ ਚੱਲ ਰਹੇ 15 ਆਯੁਸ਼ ਕੈਂਪਾਂ ਦੀ ਲੜੀ ‘ਚ ਅੱਜ ਚੌਥਾ ਕੈਂਪ ਸਰਕਾਰੀ ਆਯੂਰਵੈਦੀਕ ਡਿਸਪੈਂਸਰੀ ਵਿਚ ਲਾਇਆ ਗਿਆ। ਜਿਸ ਵਿੱਚ 530 ਮਰੀਜਾਂ ਨੇ ਲਾਭ ਉਠਾਇਆ। ਕੈਂਪ ਵਿਚ ਡਾ. ਸਤਪਾਲ (ਐਮ.ਡੀ) ਡਾ ਵਿਨੋਦ ਕੁਮਾਰ ਐਮ ਡੀ ਨੇਤਰ ਰੋਗ ਆਯੁਰਵੈਦਾ ਅਤੇ ਡਾ ਇੰਦਰਾ ਰਾਣੀ ਏ.ਐਮ.ਓ ਅਤੇ ਹੋਮਿੳਪੈਥਿਕ ਵਿਭਾਗ ਦੇ ਐਚਐਮਓ ਡਾ ਕਲਪਨਾ ਕੁਮਾਰੀ ਅਤੇ ਡਾ ਅਮਨ ਕੰਬੋਜ ਮੌਜੂਦ ਸੀ। ਕੈਂਪ ਵਿੱਚ ਸ਼ੂਗਰ ਦੇ ਮਰੀਜ ਅਤੇ ਅੱਖਾਂ ਦੇ ਵਿਸ਼ੇਸ਼ ਜਾਂਚ ਕੀਤੀ ਗਈ।

ਡਾ ਸਤਪਾਲ ਨੇ ਦੱਸਿਆ ਕਿ ਇਸ ਹਫਤੇ ਸਾਡੇ ਦੋ ਕੈਂਪ ਹੋਰ 30 ਜੁਲਾਈ ਨੂੰ ਜੰਡਵਾਲਾ ਹਨਵੰਤਾ ਅਤੇ 1 ਅਗਸਤ 2025 ਨੂੰ ਪਿੰਡ ਅਭੂੰਨ ਗਿਖੇ ਲੱਗ ਰਿਹਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਯੂਸ ਦੇ ਇਨ੍ਹਾਂ ਕੈਂਪਾਂ ਦਾ ਲਾਭ ਲੈਣ। ਕੈਂਪ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਤੇ ਪੰਚਾਇਤ ਮੈਬਰਾਂ ਨੇ ਧੰਨਵਤਰੀ ਪੂਜਾ ਨਾਲ ਕੀਤੀ।