ਹਲਕਾ ਜਲਾਲਾਬਾਦ ਵਿਖੇ ਕਰੋੜ 46 ਲੱਖ ਦੀ ਲਾਗਤ ਨਾਲ ਬਣੇਗੀ ਨਵੀਂ ਪੁਲ- ਵਿਧਾਇਕ ਜਲਾਲਾਬਾਦ

ਮੰਡੀ ਰੋੜਾਂਵਾਲੀ ਨੂੰ ਜਾਣ ਵਾਲੀ ਚੰਦਬਾਨ ਡਰੇਨ ਜਿਸ ਨੂੰ ਜਲਾਲਾਬਾਦ ਮੌਜਮ ਡਰੇਨ ਕਿਹਾ ਜਾਂਦਾ ਹੈ। ਜਲਾਲਾਬਾਦ ਮੌਜਮ ਡਰੇਨ ਜਿਸ ਦੀ ਚੱਕ ਖੇੜੇਵਾਲੀ ਤੋਂ ਪਾਲੀ ਵਾਲਾ ਦੀ ਕਨੈਕਟੀ ਨਹੀਂ ਸੀ ਤੇ ਚੱਕ ਖੇੜੇ ਵਾਲੇ ਤੋਂ ਪਾਲੀ ਵਾਲਾ ਪਹੁੰਚਣ ਲਈ ਲਗਭਗ 9 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਸੀ। ਹੁਣ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੰਚਾਈ ਮੰਤਰੀ ਸ਼੍ਰੀ ਬਰਿੰਦਰ ਗੋਇਲ ਦੀ ਅਗਵਾਈ ਹੇਠ ਜਲਾਲਾਬਾਦ ਵਿਖੇ ਇਨਾ ਪਿੰਡਾਂ ਨੂੰ ਜੋੜਨ ਲਈ 5 ਕਰੋੜ 46 ਲੱਖ ਦੀ ਲਾਗਤ ਨਾਲ ਨਵੀਂ ਪੁੱਲ ਮਨਜ਼ੂਰ ਕੀਤੀ ਗਈ ਹੈ। ਇਹ ਪ੍ਰਗਟਾਵਾ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਨ ਮੌਕੇ ਕੀਤਾ!
ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਜੈਮਲਵਾਲਾ ਜੋ ਕਿ ਚੱਕ ਖੇੜੇ ਵਾਲੇ ਪਿੰਡ ਨੂੰ ਲੱਗਦੀ ਸੀ ਤੇ ਪਿੰਡ ਦੇ ਲੋਕਾਂ ਨੂੰ ਆਪਣੀ ਫਸਲ ਲੈ ਕੇ ਜਾਣ ਲਈ ਵੀ ਘੁੰਮ ਕੇ ਜਾਣਾ ਪੈਂਦਾ ਸੀ ਤੇ ਇਸ ਪੁੱਲ ਦੇ ਬਣਨ ਨਾਲ ਇਨਾ ਪਿੰਡਾਂ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਫਿਰੋਜ਼ਪੁਰ ਫਾਜ਼ਿਲਕਾ ਮੇਨ ਰੋਡ 86 ਕਰੋੜ 86 ਲੱਖ ਦੀ ਲਾਗਤ ਨਾਲ ਬਣੇਗਾ ਤੇ ਇਸ ਦਾ ਵਰਕ ਆਡਰ ਜਲਦੀ ਹੀ ਕੱਟਿਆ ਜਾ ਰਿਹਾ ਹੈ ਤੇ ਇਹ ਰੋਡ 25 ਫਰਵਰੀ ਤੱਕ ਬਣਨੀ ਸ਼ੁਰੂ ਹੋ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਜਲਾਲਾਬਾਦ ਸਿਵਲ ਹਸਪਤਾਲ ਵਿਖੇ ਵੈਂਟੀਲੈਟਰ ਵਰਗੀਆਂ ਮਸ਼ੀਨਾਂ ਲੱਗ ਗਈਆਂ ਹਨ ਤੇ ਹੋਰ ਵੀ ਲੈਪੋਥਰੈਪੀ ਆਦਿ ਮਸ਼ੀਨਾਂ ਜਲਦੀ ਹੀ ਹਸਪਤਾਲ ਵਿਖੇ ਲੱਗ ਜਾਣਗੀਆਂ ਇਹ ਮਸ਼ੀਨਾਂ ਲੱਗਣ ਨਾਲ ਹਸਪਤਾਲ ਦੀ ਨੁਹਾਰ ਬਦਲ ਜਾਵੇਗੀ!
ਉਨ੍ਹਾਂ ਦੱਸਿਆ ਕਿ ਜਲਾਲਾਬਾਦ ਵਾਸੀਆਂ ਵੱਲੋਂ ਵਿਧਾਇਕ ਬਣਾ ਕੇ ਜੋ ਸੇਵਾ ਦਿੱਤੀ ਗਈ ਹੈ ਉਸ ਸੇਵਾ ਸਦਕਾ ਹੀ ਉਹ ਹਲਕੇ ਦਾ ਵਿਕਾਸ ਕਰਨ ਵਿੱਚ ਲਗੇ ਹੋਏ ਹਨ ਚਾਹੇ ਉਹ ਪੀਣ ਵਾਲੇ ਪਾਣੀ, ਵੱਡੀਆਂ ਨਹਿਰੀ ਪੁਲਾਂ, ਹਸਪਤਾਲਾਂ ਦੇ ਸੁਧਾਰ, ਸੜਕਾਂ ਦੇ ਸੁਧਾਰ ਹਰ ਤਰ੍ਹਾਂ ਦੇ ਵਿਕਾਸ ਦੇ ਕਾਰਜ ਕਰਨ ਵਿੱਚ ਉਹ ਲੱਗੇ ਹੋਏ ਹਨ! ਉਹਨਾਂ ਕਿਹਾ ਕਿ ਸਾਡੀ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਵੀ ਬਣਾਏ ਗਏ ਹਨ ਜੋ ਕਿ ਕਾਫੀ ਸਲਾਹਣ ਯੋਗ ਕੰਮ ਹਨ।
 ਉਹਨਾਂ ਕਿਹਾ ਕਿ ਜਲਾਲਾਬਾਦ ਬਾਈਪਾਸ ਦਾ ਟੈਂਡਰ ਲੱਗ ਗਿਆ ਤੇ ਜਲਦੀ ਹੀ ਇਹ ਬਾਈਪਾਸ ਬਣ ਕੇ ਤਿਆਰ ਹੋਵੇਗਾ ਤੇ ਇਸ ਬਾਈਪਾਸ ਦਾ ਨਾਮ ਸ਼ਹੀਦ ਊਧਮ ਸਿੰਘ ਮਾਰਗ ਦੇ ਨਾਂ ਤੇ ਰੱਖਿਆ ਜਾਵੇਗਾ। ਇਸ ਬਾਈਪਾਸ ਬਣਨ ਨਾਲ ਜਲਾਲਾਂਵਾਦ ਹਲਕੇ ਦੀ ਨੁਹਾਰ ਬਦਲੇਗੀ!
 ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਰਗੀ ਭੈੜੀ ਲਾਹਨਤ ਦੇ ਖਿਲਾਫ ਮੁਹਿਮ ਛੇੜੀ ਗਈ ਹੈ ਤਾਂ ਜੋ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ! ਉਹਨਾਂ ਕਿਹਾ ਕਿ ਚੋਰੀਆਂ ਦੇ ਮੁੱਦੇ ਤੇ ਵੀ ਪੰਜਾਬ ਸਰਕਾਰ ਸ਼ਿਕੰਜਾ ਕੱਸ ਰਹੀ ਹੈ ਤੇ ਚੋਰੀਆਂ ਡਕੈਤੀਆਂ ਕਰਨ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
 ਇਸ ਮੌਕੇ ਚੇਅਰਮੈਨ ਦੇਵਰਾਜ ਸ਼ਰਮਾ ਸਮੇਤ ਆਪ ਆਗੂ ਆਦਿ ਹਾਜ਼ਰ ਸਨ!

Leave a Reply

Your email address will not be published. Required fields are marked *