ਅਬੋਹਰ ਦੇ ਰੇਲਵੇ ਸਟੇਸ਼ਨ ਤੋਂ ਇੱਕ ਗੁਮਸ਼ੁਦਾ ਬੱਚੀ ਮਿਲੀ : ਜਿਲਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ

ਜ਼ਿਲ੍ਹਾ ਪ੍ਰੋਗਰਾਮ ਅਫਸਰ ਫਾਜ਼ਿਲਕਾ ਅਨੁਪ੍ਰਿਆ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਈਲਡ ਹੈਲਪਲਾਈਨ ਰਾਹੀਂ ਉਨ੍ਹਾਂ ਨੂੰ ਅਬੋਹਰ ਦੇ ਰੇਲਵੇ ਸਟੇਸ਼ਨ ਤੋਂ ਇੱਕ ਗੁੰਮਸ਼ੁਦਾ ਬੱਚੀ ਮਿਲੀ ਹੈ। ਇਸ ਬੱਚੀ ਦੀ ਉਮਰ ਲਗਭਗ 7 ਸਾਲ ਹੈ, ਜੋ ਕਿ ਨਾ ਸੁਣ ਸਕਦੀ ਹੈ ਅਤੇ ਨਾ ਹੀ ਬੋਲ ਸਕਦੀ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਜੇਕਰ ਕੋਈ ਇਸ ਬੱਚੇ ਨੂੰ ਜਾਣਦਾ/ਪਛਾਣਦਾ ਹੈ ਤਾਂ ਇਸ ਦਫਤਰ ਨੂੰ ਸੂਚਿਤ ਕੀਤਾ ਜਾਵੇ।

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਇਸ ਸਬੰਧੀ ਹੋਰ ਦੱਸਿਆ ਕਿ ਇਹ ਬੱਚੀ ਆਪਣੇ ਪਰਿਵਾਰ ਬਾਰੇ ਕੁਝ ਵੀ ਦੱਸਣ ਤੋਂ ਅਸਮਰੱਥ ਹੈ। ਇਸ ਬੱਚੀ ਬਾਰੇ ਸੂਚਨਾ ਲੈਣ ਜਾਂ ਦੇਣ ਲਈ ਪੁਲਿਸ  ਦੇ ਨਾਲ-ਨਾਲ ਸੂਬੇ ਦੇ ਜ਼ਿਲ੍ਹਾ ਬਾਲ ਸੁਰੱਖਿਆ ਦਫਤਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਲ ਸੁਰੱਖਿਆ ਵਿਭਾਗ ਇਸ ਬੱਚੀ ਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਪੂਰਾ ਯਤਨਸ਼ੀਲ ਹੈ।
ਉਨ੍ਹਾਂ ਕਿਹਾ ਕਿ ਇਸ ਬੱਚੀ ਬਾਰੇ ਜੇਕਰ ਕੋਈ ਜਾਣਕਾਰੀ ਰੱਖਦਾ ਹੋਵੇ ਜਾਂ ਇਸ ਨੂੰ ਕੋਈ ਪਹਿਚਾਣਦਾ ਹੋਵੇ ਤਾਂ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਫਾਜ਼ਿਲਕਾ ਕਮਰਾ ਨੰ. 405, ਤੀਜੀ ਮੰਜ਼ਿਲ, ਏ ਬਲਾਕ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਸੰਪਰਕ ਕੀਤਾ ਜਾਵੇ।

Leave a Reply

Your email address will not be published. Required fields are marked *