ਔਰਤਾਂ ਨੂੰ ਸਵੈ-ਰੋਜ਼ਗਾਰ ਦੇ ਸਮਰੱਥ ਬਣਾਉਣ ਲਈ 15 ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

ਫ਼ਤਹਿਗੜ੍ਹ ਸਾਹਿਬ, 2 ਅਗਸਤ –

ਔਰਤਾਂ ਨੂੰ ਸਵੈ-ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਪੰਜਾਬ ਹੁਨਰ ਵਿਕਾਸ ਯੋਜਨਾ ਦੇ ਤਹਿਤ ਨੈਸ਼ਨਲ ਐਜੁਕੇਸ਼ਨ ਸੁਸਾਇਟੀ ਤੇ ਸਮਾਜਿਕ ਵੈਲਫੇਅਰ ਸੰਗਠਨ ਵੱਲੋਂ 15 ਰੋਜ਼ਾ ਕਿੱਤਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਤਹਿਤ ਬਲਾਕ ਸਰਹਿੰਦ ਦੇ ਪਿੰਡ ਬਧੌਛੀ ਕਲਾਂ ਵਿਖੇ ਕਾਰਜਸ਼ੀਲ ਸਵੈ-ਸਹਾਇਤਾ ਗਰੁੱਪ ਨਾਲ ਜੁੜੀਆਂ ਔਰਤਾਂ ਨੂੰ ਐਨ.ਆਰ.ਐੱਲ.ਐਮ. ਟੀਮ ਦੀ ਮਦਦ ਨਾਲ ਸਮਾਲ ਬਿਜ਼ਨਸ ਓਪਰੇਟਰ (ਫਾਸਟ ਫੂਡ) ਵਿਸ਼ੇ ਦੀ ਸਿਖਲਾਈ ਦਿੱਤੀ ਗਈ। ਇਹ ਪ੍ਰੋਗਰਾਮ
ਰਿਕਗਨਾਈਜ਼ ਪ੍ਰਾਇਅਰ ਲਰਨਿੰਗ ਪ੍ਰੋਗਰਾਮ ਹੇਠ ਹੋਇਆ।

ਇਸ ਪ੍ਰੋਗਰਾਮ ਵਿੱਚੋਂ ਪਾਸ ਹੋਈਆਂ ਔਰਤਾਂ ਨੂੰ ਜ਼ਿਲ੍ਹਾ ਹੁਨਰ ਵਿਕਾਸ ਮੈਨੇਜਰ ਮੁਕੇਸ਼ ਕੁਮਾਰ ਵੱਲੋਂ ਕੋਰਸ ਦੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ‘ਤੇ ਜ਼ਿਲ੍ਹਾ ਮੈਨੇਜਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਵਧੀਕ ਡਿਪਟੀ ਕਮਿਸ਼ਨਰ (ਜ)–ਕਮ–ਨੋਡਲ ਅਧਿਕਾਰੀ, ਪੰਜਾਬ ਹੁਨਰ ਵਿਕਾਸ ਮਿਸ਼ਨ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਲਗਾਤਾਰ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਪੇਂਡੂ ਔਰਤਾਂ ਵਿੱਚ ਸਵੈ-ਮਾਣ ਨੂੰ ਵਧਾਉਣ ਲਈ, ਛੋਟੀ ਮਿਆਦ ਦੀ ਸਿਖਲਾਈ ਦੇ ਕੇ, ਸਰਕਾਰੀ ਸਰਟੀਫਿਕੇਟ ਨਾਲ ਉਨ੍ਹਾਂ ਨੂੰ ਸਰਟੀਫਾਈਡ ਬਣਾਉਂਦਾ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਔਰਤਾਂ ਨੂੰ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਫ਼ਤਹਿਗੜ੍ਹ ਸਾਹਿਬ ਰਾਹੀਂ ਉਪਲਬਧ ਵੱਖ-ਵੱਖ ਸਰਕਾਰੀ ਯੋਜਨਾਵਾਂ ਦਾ ਲਾਭ ਲੈ ਕੇ ਸਵੈ-ਰੋਜ਼ਗਾਰ ਸਬੰਧੀ ਉਪਰਾਲਿਆਂ ਨਾਲ ਜੋੜਨ ‘ਚ ਵੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

ਇਸ ਮੌਕੇ ਜ਼ਿਲ੍ਹਾ ਥੀਮੈਟਿਕ ਮਾਹਿਰ ਅਮਰਿੰਦਰ ਸਿੰਘ ਅਤੇ ਨੈਸਵੋ ਸੰਸਥਾ ਦੇ ਪ੍ਰਤੀਨਿਧੀ ਰਾਕੇਸ਼ ਕੁਮਾਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *