ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ ਨਗਰ ਕੌਂਸਲ ਦਫਤਰ ਵਿਖੇ ਵਰਕਰਾਂ ਤੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਨ੍ਹਾਂ ਦੱਸਿਆ ਕਿ ਆਉਣ ਵਾਲੇ 6 ਮਹੀਨਿਆਂ ਦੌਰਾਨ ਫਾਜ਼ਿਲਕਾ ਸ਼ਹਿਰ ਦੇ ਵਿਕਾਸ ਲਈ 16.35 ਕਰੋੜ ਖਰਚੇ ਜਾਣਗੇ। ਜਿਵੇਂ ਕਿ ਸ਼ਹਿਰ ਦੀਆਂ ਮੇਨ ਵੱਡੀਆਂ ਸੜਕਾਂ ਬਣਾਈਆਂ ਜਾਣਗੀਆਂ ਜੋ ਕਿ 1 ਕਰੋੜ 70 ਲੱਖ ਦੀ ਲਾਗਤ ਨਾਲ ਬਣਨਗੀਆਂ। ਉਨ੍ਹਾਂ ਦੱਸਿਆ ਕਿ ਸੀਵਰੇਜ ਮੇਨ ਹਾਲ ਦੇ ਕਵਰ ਤੇ ਜਾਲੀਆਂ ਨਵੀਆਂ ਲਗਾਈਆਂ ਜਾਣਗੀਆਂ ਤਾਂ ਜੋ ਗੰਦ ਤੇ ਲਿਫਾਫੇ ਸੀਵਰੇਜ ਵਿੱਚ ਨਾ ਜਾਣ ਤੇ ਸੀਵਰੇਜ ਬੰਦ ਨਾ ਹੋਵੇ ਤੇ ਇਸ ਕੰਮ ਲਈ 24 ਲੱਖ ਦਾ ਟੈਂਡਰ ਲਗਾਇਆ ਗਿਆ ਹੈ ਜਿਸ ਦਾ ਕੰਮ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਇੰਟਰਲਾਕ ਸੜਕਾਂ ਵੀ 20 ਲੱਖ ਦੀ ਲਾਗਤ ਨਾਲ ਰਿਪੇਅਰ ਕੀਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਕਮਿਊਨਿਟੀ ਹਾਲ ਵੀ 20 ਲੱਖ ਦੀ ਲਾਗਤ ਨਾਲ ਫਾਜ਼ਿਲਕਾ ਸਹਿਰ ਵਿੱਚ ਜਲਦੀ ਹੀ ਬਣਾਇਆ ਜਾਵੇਗਾ। ਕਾਂਸੀ ਰਾਮ ਕਾਲੋਨੀ ਦੇ ਕਮਿਊਟੀ ਹਾਲ ਤੇ ਜੋਰਾ ਸਿੰਘ ਮਾਨ ਦੇ ਰਾਏ ਸਿੱਖ ਕਮਿਊਨਿਟੀ ਹਾਲ ਤੇ ਬਾਦਲ ਕਮਿਊਨਿਟੀ ਹਾਲ ਦੇ ਲਈ 10-10 ਲੱਖ ਰੁਪਏ ਦੀ ਲਾਗਤ ਨਾਲ ਰਿਪੇਅਰ ਦਾ ਕੰਮ ਕਰਵਾਇਆ ਜਾਵੇਗਾ। ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਬਣੇ ਪਾਰਕਾਂ ਵਿੱਚ 5 ਲੱਖ ਦੀ ਲਾਗਤ ਬੈਂਚ ਲਗਾਏ ਜਾ ਰਹੇ ਹਨ। ਸਹਿਰ ਵਿੱਚ ਬਣੇ ਪਬਲਿਕ ਟੁਆਇਲਿਟ ਦੀ ਰਿਪੇਅਰ ਦਾ ਕੰਮ15 ਲੱਖ ਦੀ ਲਾਗਤ ਨਾਲ ਕੀਤਾ ਜਾਵੇਗਾ। 16 ਲੱਖ ਦੀ ਲਾਗਤ ਨਾਲ ਬੁਟੀਕ ਮੁਹੱਲੇ ਵਿੱਚ ਪਾਰਕ ਬਣਾਇਆ ਜਾਵੇਗਾ। ਸੰਪੂਰਨ ਇਨਕਲੇਵ, ਰਾਧਾ ਸਵਾਮੀ ਕਲੋਨੀ ਵਿੱਚ 10 ਲੱਖ ਦੀ ਲਾਗਤ ਨਾਲ ਮਿੱਟੀ ਪੁਆ ਕੇ ਸੜਕ ਉੱਚੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਾਧਵ ਨਗਰੀ ਤੇ ਸੁੰਦਰ ਨਗਰੀ ਵਿੱਚ ਮਿੱਟੀ ਪੁਆ ਕੇ ਸੜਕਾਂ ਬਣਾਈਆਂ ਜਾਣਗੀਆਂ। ਅਰੋੜਵੰਸ ਪਾਰਕ 24 ਲੱਖ ਦੀ ਲਾਗਤ ਨਾਲ ਕਮਰਿਆਂ ਦਾ ਨਿਰਮਾਣ ਕੀਤਾ ਜਾਵੇਗਾ। ਇਹ ਕੰਮ 2 ਕਰੋੜ 47 ਲੱਖ ਦੀ ਲਾਗਤ ਨਾਲ ਇਹ ਸਾਰੇ ਕੰਮ ਜਲਦੀ ਸ਼ੁਰੂ ਹੋ ਜਾਣਗੇ।

ਸ਼ਹਿਰ ਵਿੱਚ ਅੰਡਰਬ੍ਰਿਜ ਦੇ ਪਾਣੀ ਦੀ ਨਿਕਾਸੀ 7 ਲੱਖ 75 ਹਜ਼ਾਰ ਦੀ ਲਾਗਤ ਨਾਲ ਕੰਮ ਕੀਤਾ ਜਾਵੇਗ। ਗਾਂਧੀ ਚੌਕ ਤੋਂ ਤਹਿਸੀਲ ਕੰਪਲੈਕਸ ਤੱਕ ਸ਼ਹਿਰ ਦੀ ਮੇਨ ਰੋਡ 24 ਲੱਖ ਦੀ ਲਾਗਤ ਨਾਲ ਨਵੀਂ ਬਣਾਈ ਜਾਵੇਗੀ। ਪਾਰਕ ਹੋਰ ਵੀ ਬਣਾਏ ਜਾਣਗੇ। ਆਵਾ ਵਾਲੀ ਸਾਈਡ ਜਾਂਦੀ ਰੋਡ ਅਨੰਦਪੁਰ ਮੁਹੱਲਾ ਮੰਦਿਰ ਦੇ ਬੈਕਸਾਈਡ ਗਲੀ ਵੀ ਉੱਚੀ ਕਰਕੇ ਨਵੀਂ ਬਣਾਈ ਜਾਵੇਗੀ ਜਿਸਤੇ 18 ਲੱਖ ਰੁਪਏ ਦਾ ਖਰਚਾ ਆਵੇਗਾ। ਸ਼ਹਿਰ ਦੀਆਂ ਮੇਨ ਸੜਕਾਂ ਵੱਡੀਆਂ ਸੜਕਾਂ ਤਕਰੀਬਨ 1 ਕਰੋੜ 70 ਲੱਖ ਦੀ ਲਾਗਤ ਨਾਲ ਬਣਾਈਆ ਜਾਣਗੀਆਂ। ਬੀਕਾਨੇਰੀ ਰੋਡ ਲੇਬਰ ਚੌਂਕ ਦੀ ਸੁੰਦਰਤਾ ਲਈ 20 ਲੱਖ ਰੁਪਏ ਦਾ ਟੈਂਡਰ ਕੀਤਾ ਗਿਆ ਹੈ। ਬਾਲਮੀਕਿ ਭਾਈਚਾਰੇ ਲਈ ਧਰਮਸ਼ਾਲਾ ਹਾਲ ਲਈ 15 ਲੱਖ ਰੁਪਏ ਦਾ ਟੈਂਡਰ ਪ੍ਰਸੈਸ ਅਧੀਨ ਹੈ। 2ਕਰੋੜ 66 ਲੱਖ ਦੇ ਕੰਮ ਦੇ ਟੈਂਡਰ ਪ੍ਰਸੈਸ ਅਧੀਨ ਹਨ। ਕਸਯਪ ਸਮਾਜ ਲਈ ਕਮਿਊਨਿਟੀ ਹਾਲ, ਜੰਡਵਾਲਾ ਰੋਡ ਤੇ ਧਰਮਸ਼ਾਲਾ ਬਣਾਉਣ ਲਈ 20-20 ਲੱਖ ਰੁਪਏ ਖਰਚੇ ਜਾਣਗੇ। ਸੈਨੀਟੇਸ਼ਨ ਵਰਕਰਾਂ ਲਈ ਸ਼ੈੱਡ ਤੇ ਹੋਰ ਸੜਕਾਂ ਦੇ ਪੈਚ ਵਰਕ ਤੇ ਧੋਬੀ ਘਾਟ ਵੀ ਸੜਕਾਂ ਬਣਾਉਣ ਲਈ 19 ਲੱਖ ਦੀ ਲਾਗਤ ਨਾਲ ਤੇ ਇਹ ਸਾਰੇ ਕੰਮ 77 ਲੱਖ ਦੀ ਲਾਗਤ ਨਾਲ ਹੋਣਗੇ। ਕੁੱਲ 3 ਕਰੋੜ 43 ਲੱਖ ਦੀ ਲਾਗਤ ਵਾਲੇ ਇਹ ਕੰਮ ਪ੍ਰਸੈਸ ਅਧੀਨ ਹਨ। 2 ਕਰੋੜ 47 ਲੱਖ ਟੈਂਡਰ ਦਾ ਪ੍ਰਸੈਸ ਪੂਰਾ ਹੋ ਗਿਆ ਹੈ ਇਹ ਕੰਮ ਜਲਦੀ ਸ਼ੁਰੂ ਜਾਵੇਗਾ। ਤਕਰੀਬਨ 5 ਕਰੋੜ 90 ਲੱਖ ਰੁਪਏ ਦੇ ਵਿਕਾਸ ਦੇ ਕੰਮ ਜਲਦੀ ਕੀਤੇ ਜਾਣਗੇ। ਇਸ ਤੋਂ ਇਲਾਵਾ 2 ਕਰੋੜ ਦੀ ਲਾਗਤ ਨਾਲ ਸੀਵਰੇਜ ਪਾਈਪਲਾਈਨ ਪਵੇਗੀ ਕੰਮ ਚੱਲ ਰਿਹਾ ਹੈ। 7 ਕਰੋੜ ਦੀ ਲਾਗਤ ਨਾਲ ਪੀਣ ਦਾ ਪਾਣੀ ਲਈ ਨਵੀਆਂ ਪਾਈਪ ਲਾਈਨਾਂ ਪਾਉਣ ਦਾ ਕੰਮ ਚੱਲ ਰਿਹਾ ਹੈ। 1 ਕਰੋੜ 45 ਲੱਖ ਦੀ ਲਾਗਤ ਨਾਲ ਸ਼ਹਿਰ ਵਿੱਚ ਨਵੀਆਂ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਮੌਜੂਦ ਪਿਛਲੇ ਸਮੇਂ ਦੌਰਾਨ ਵੀ ਉਨ੍ਹਾਂ ਸ਼ਹਿਰ ਦੇ ਵਿਕਾਸ ਲਈ 10 ਕਰੋੜ ਦੀ ਲਾਗਤ ਕੰਮ ਕੀਤੇ ਗਏ ਹਨ ਤੇ ਅਗਲੇ 6 ਮਹੀਨਿਆਂ ਵਿੱਚ ਵਿਕਾਸ ਦੇ ਕੰਮਾਂ ਤੇ ਕੁੱਲ 26।35 ਕਰੋੜ ਖਰਚ ਹੋਵੇਗਾ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਦੇ ਸਾਰੇ ਕੰਮ ਕੀਤੇ ਜਾਣਗੇ ਤੇ ਕੋਈ ਵੀ ਪੈਂਡਿੰਗ ਕੰਮ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਤਾਂ ਹੀ ਉਹ ਵਾਰਡਾਂ ਵਿੱਚ ਜਾ ਕੇ ਲੋਕਾਂ ਨੂੰ ਖ਼ੁਦ ਮਿਲ ਰਹੇ ਹਨ ਤੇ ਉਨ੍ਹਾਂ ਦੀ ਸਮੱਸਿਆ ਸੁਣ ਕੇ ਹੱਲ ਕਰ ਰਹੇ ਹਨ। ਸ਼ਹਿਰ ਦੇ ਲੋਕਾਂ ਦੇ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤੇ ਜਾਣਗੇ। ਲੋਕ ਕਿਸੇ ਵੀ ਸਮੱਸਿਆ ਲਈ ਉਨ੍ਹਾਂ ਨੂੰ ਸੰਪਰਕ ਕਰ ਸਕਦੇ ਹਨ ਤੇ ਉਹ ਹਰ ਸੋਮਵਾਰ ਸ਼ਾਮ 4 ਵਜੇ ਤੋਂ 7 ਵਜੇ ਤੱਕ ਨਗਰ ਕੌਂਸਲ ਦਫਤਰ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ।
ਇਸ ਮੌਕੇ ਬਲਾਕ ਪ੍ਰਧਾਨ ਰਾਜ ਅਹੂਜਾ, ਬਲਾਕ ਪ੍ਰਧਾਨ ਬੱਬੂ ਚੇਤੀਵਾਲ, ਬਲਾਕ ਪ੍ਰਧਾਨ ਕ੍ਰਿਸ਼ਨ ਕੰਬੋਜ, ਬਲਾਕ ਪ੍ਰਧਾਨ ਸੰਦੀਪ ਚਲਾਣਾ, ਬਲਾਕ ਪ੍ਰਭਾਰੀ ਸੁਨਿਲ ਮੈਣੀ, ਬਲਾਕ ਪ੍ਰਭਾਰੀ ਬੋਬੀ ਸੇਤੀਆ, ਕੌਂਸਲਰ ਨਿਸ਼ੂ ਡੋਗਰਾ, ਕੌਂਸਲਰ ਵਨੀਤਾ ਗਾਂਧੀ, ਅਮਨ ਦੁਰੇਜ, ਕੇਵਲ ਗਗਨੇਜਾ, ਬਿੱਟੂ ਸੇਤੀਆ, ਰਾਜਨ ਸੇਤੀਆ, ਸ਼ਾਮ ਲਾਲ ਗਾਂਧੀ, ਭਗਵਾਨ ਦਾਸ, ਬੰਟੀ ਸ਼ਰਮਾ, ਸਤਪਾਲ ਭੁਸਰੀ, ਸ਼ੇਖਰ, ਗੋਰਾ ਕੰਬੋਜ, ਰਾਜਿੰਦਰ ਬੁੱਲਾ, ਆਤਮਾ ਕੰਬੋਜ, ਪਰਵਿੰਦਰ ਸਿੰਘ, ਜਨਕ ਭਾਟੀ, ਬਬਲੀ, ਸੁਮੀਤ ਸੇਠੀ, ਵਿਜੇ ਨਾਗਪਾਲ, ਰਾਜ ਖੁਰਾਣਾ, ਸ਼ੈਰੀ ਆਦਿ ਹਾਜ਼ਰ ਹਨ