23 ਸਤੰਬਰ 2025 ਨੂੰ ਮਨਾਇਆ ਜਾਵੇਗਾ 10 ਵਾਂ ਆਯੁਰਵੈਦਾ ਦਿਵਸ: ਡਾਕਟਰ ਰਵੀ ਕਾਂਤ

23 ਸਤੰਬਰ 2025 ਦਿਨ ਮੰਗਲਵਾਰ ਨੂੰ ਆਯੂਸ਼ ਵਿਭਾਗ ਫਾਜ਼ਿਲਕਾ ਵਲੋ 10 ਵਾਂ ਆਯੁਰਵੈਦਾ ਦਿਵਸ  ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਰਵੀ ਕਾਂਤ ਨੇ ਦੱਸਿਆ ਕਿ ਡਾਇਰੈਕਟਰ ਆਫ ਆਯੁਰਵੈਦਾ ਪੰਜਾਬ ਡਾਕਟਰ ਰਵੀ ਕੁਮਾਰ ਡੂਮਰਾ ਦੇ ਦਿਸ਼ਾ ਨਿਰਦੇਸ਼ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਤੇ ਜਿਲਾ ਪ੍ਰਸ਼ਾਸਨ ਦੀ ਯੋਗ ਅਗਵਾਈ ਵਿਚ ਦਸਵੇਂ ਆਯੁਰਵੈਦਾ ਦਿਵਸ ਦੇ ਸਬੰਧ ਵਿਚ ਅਗਰਵਾਲ ਆਸ਼ਰਮ ਫਾਜ਼ਿਲਕਾ ਵਿਖੇ ਲੋਕ ਹਿੱਤ ਲਈ ਇਕ ਵਿਸ਼ਾਲ ਆਯੁਰਵੈਦਾ ਕੈਂਪ ਦਾ ਆਯੋਜਨ ਮਿਤੀ 23 ਸਤੰਬਰ ਨੂੰ ਸਵੇਰੇ 9 ਵਜੇ ਕੀਤਾ ਜਾ ਰਿਹਾ ਹੈ। ਜਿਸ ਵਿਚ ਆਯੁਰਵੈਦਾ ਦੇ ਅੱਖਾਂ ਦੇ ਮਾਹਿਰ ਡਾਕਟਰ, ਗੁਦੇ ਰੋਗਾ ਦੇ ਮਾਹਿਰ ਡਾਕਟਰਾ ਵਲੋ ਫਰੀ ਚੈੱਕਅਪ ਕਰਨ ਉਪਰੰਤ ਫਰੀ ਆਯੁਰਵੈਦਿਕ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਇਸ ਕੈਂਪ ਦਾ ਲਾਭ ਉਠਾਉਣ ਦਾ ਸੁਨੇਹਾ ਦਿੱਤਾ ਗਿਆ ਹੈਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਇਸ ਸਬੰਧ ਵਿਚ ਜਿਲੇ ਦੀਆਂ ਵੱਖ ਵੱਖ ਆਯੁਰਵੈਦਿਕ ਸੰਸਥਾਵਾਂ, ਆਯੂਸ਼ਮਾਨ ਆਰੋਗਿਆ ਕੇਂਦਰਾਂ ਅਤੇ ਆਯੁਰਵੈਦਿਕ ਡਿਸਪੈਂਸਰੀਆਂ ਵਲੋ ਵੱਖ ਵੱਖ ਗਤੀਵਿਧੀਆਂ ਜਿਵੇਂ ਕਿਆਯੂਰਵੈਦਿਕ ਰੈਲੀ , ਮੈਡੀਸੀਨਲ ਪਲਾਂਟ , ਡਿਸਟਰੀਬਿਉਸਨ ਕਲੀਨਲੀਨੇਸ ਡਰਾਈਵ ਆਦਿ ਕੀਤੇ ਜਾਣਗੇ ਨਾਲ ਹੀ ਮਿਤੀ17 ਸਤੰਬਰ 2025 ਤੋਂ ਮਿਤੀ 2 ਅਕਤੂਬਰ 2025 ਤੱਕ ਸਵਸਥ ਨਾਰੀ ਸਾਸਕਤ ਪਰਿਵਾਰ ਤਹਿਤ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *