ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਫ਼ਤਹਿਗੜ੍ਹ ਸਾਹਿਬ

ਕੈਂਸਰ ਨਾਲ ਜੂਝ ਰਹੇ ਨੌਜਵਾਨ ਗੁਰਸ਼ਰਨ ਸਿੰਘ ਦਾ ਹਲਕਾ ਵਿਧਾਇਕ ਐਡਵੋਕੇਟ ਰਾਏ ਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਸਨਮਾਨ

ਔਖ-ਸੌਖ ਤੇ ਦੁੱਖ-ਸੁਖ ਜ਼ਿੰਦਗੀ ਦਾ ਹਿੱਸਾ ਹਨ ਪਰ ਆਤਮਕ ਅਡੋਲਤਾ ਤੇ ਹੌਸਲੇ ਸਦਕਾ ਜ਼ਿੰਦਗੀ ਸਦਾ ਜ਼ਿੰਦਾਬਾਦ ਰਹਿੰਦੀ ਹੈ। ਅਜਿਹੇ ਹੀ ਹੌਸਲੇ ਦੀ ਮਿਸਾਲ ਬਣ ਰਿਹਾ ਹੈ ਪਿੰਡ ਧੀਰਪੁਰ ਦਾ ਨੌਜਵਾਨ ਗੁਰਸ਼ਰਨ ਸਿੰਘ, ਜਿਹੜਾ ਕਿ ਕੈਂਸਰ ਨਾਲ ਜੂਝ ਰਿਹਾ ਹੈ। ਉਸਦੇ ਹੌਸਲੇ ਤੇ ਹਿੰਮਤ ਲਈ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਅੱਜ ਉਸਦਾ ਸਨਮਾਨ ਕੀਤਾ ਤੇ ਉਸ ਤੋਂ ਇਕ ਬੂਟਾ ਵੀ ਲਗਵਾਇਆ।

ਹਲਕਾ ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੁਰਸ਼ਰਨ ਸਿੰਘ ਇਕ ਮਿਸਾਲ ਬਣ ਕੇ ਉੱਭਰਿਆ ਹੈ। ਜਿਹੜਾ ਕਿ ਪੂਰਾ ਨਿੱਠ ਕੇ ਇਸ ਬਿਮਾਰੀ ਨਾਲ ਲੜ ਰਿਹਾ ਹੈ।

ਇਸ ਮੌਕੇ ਗੁਰਸ਼ਰਨ ਸਿੰਘ ਨੇ ਕਿਹਾ ਕਿ ਜਿਸ ਦਿਨ ਦਾ ਉਸ ਨੂੰ ਇਸ ਬਿਮਾਰੀ ਬਾਰੇ ਪਤਾ ਲੱਗਿਆ ਸੀ ਤਾਂ ਉਸ ਨੇ ਓਸੇ ਦਿਨ ਆਪਣੇ ਘਰਦਿਆਂ ਨੂੰ ਆਖ ਦਿੱਤਾ ਸੀ ਕਿ ਉਹ ਆਪਣਾ ਸੁਚਜਾ ਇਲਾਜ ਕਰਵਾਏਗਾ ਤੇ ਕਿਸੇ ਵਹਿਮ ਭਰਮ ਵਿੱਚ ਨਹੀਂ ਪਏਗਾ। ਸ਼ਹੀਦ ਸਾਹਿਬਜ਼ਾਦਿਆਂ ਵਿੱਚ ਉਸ ਦਾ ਪੂਰਨ ਵਿਸ਼ਵਾਸ ਹੈ, ਜਿਸ ਸਦਕਾ ਉਹ ਆਤਮਕ ਤੌਰ ਉੱਤੇ ਅਡੋਲ ਹੈ ਤੇ ਇਸ ਬਿਮਾਰੀ ਨਾਲ ਪੂਰੇ ਹੌਸਲੇ ਨਾਲ ਜੰਗ ਲੜ ਰਿਹਾ ਹੈ।

ਉਸ ਨੌਜਵਾਨ ਨੇ ਹਲਕਾ ਵਿਧਾਇਕ ਦੇ ਨਾਲ ਨਾਲ ਸਮੁੱਚੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ। ਉਸ ਨੇ ਦੱਸਿਆ ਕਿ ਜਿਸ ਦਿਨ ਦਾ ਪਿੰਡ ਵਾਸੀਆਂ ਨੂੰ ਉਸ ਦੀ ਬਿਮਾਰੀ ਬਾਰੇ ਪਤਾ ਲੱਗਿਆ ਹੈ, ਓਸੇ ਦਿਨ ਤੋਂ ਲੋਕ ਉਸ ਲਈ ਅਰਦਾਸਾਂ ਕਰ ਰਹੇ ਹਨ। ਲੋਕ ਉਸ ਦਾ ਬਹੁਤ ਸਾਥ ਦੇ ਰਿਹਾ ਹਨ।

ਉਸ ਨੇ ਕਿਹਾ ਕਿ ਜ਼ਿੰਦਗੀ ਜ਼ਿੰਦਾਬਾਦ ਹੈ ਤੇ ਹਰ ਮੁਸ਼ਕਲ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਸੀਨੀਅਰ ਆਗੂ ਐਡਵੋਕੇਟ ਅਮਰਿੰਦਰ ਸਿੰਘ ਮੰਡੋਫਲ ਸਮੇਤ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *